ਭਾਰਤ ਤੇ ਕੈਨੇਡਾ ਦਰਮਿਆਨ ਵਧ ਰਹੇ ਤਣਾਅ ਨੇ ਕੈਨੇਡਿਆਈ ਸਿੱਖਿਆ ਸੰਸਥਾਵਾਂ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਉਨ੍ਹਾਂ ਨੇ ਉੱਥੇ ਬਹੁਤ ਵੱਡੀ ਰਕਮ ਨਿਵੇਸ਼ ਕੀਤੀ ਹੋਈ ਹੈ। ਇਸ ਤਰ੍ਹਾਂ ਪੰਜਾਬ ਤੋਂ ਹਰੇਕ ਸਾਲ 68 ਹਜ਼ਾਰ ਕਰੋੜ ਰੁਪਏ ਬਾਹਰ ਨਿਵੇਸ਼ ਹੋ ਰਹੇ ਹਨ। ਇਹ ਖੁਲਾਸਾ ਖਾਲਸਾ ਵੋਕਸ ਵੱਲੋਂ ਜਾਰੀ ਅੰਕੜਿਆਂ 'ਚ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ, ਕੈਨੇਡਾ ਨੇ ਪਿਛਲੇ ਸਾਲ ਕੁੱਲ 2,26,450 ਵੀਜ਼ੇ ਮਨਜ਼ੂਰ ਕੀਤੇ, ਜਿਨ੍ਹਾਂ 'ਚੋਂ 1.36 ਲੱਖ ਵਿਦਿਆਰਥੀ ਪੰਜਾਬ ਦੇ ਸਨ। ਇਹ ਵਿਦਿਆਰਥੀ ਕੈਨੇਡਾ 'ਚ ਔਸਤ ਦੋ ਜਾਂ ਤਿੰਨ ਸਾਲਾਂ ਦੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਲੈਂਦੇ ਹਨ। ਵੱਖ-ਵੱਖ ਵੀਜ਼ਾ ਪ੍ਰੋਸੈਸਿੰਗ ਏਜੰਸੀਆਂ ਦੇ ਮੌਜੂਦਾ ਅੰਕੜਿਆਂ ਮੁਤਾਬਕ ਇਸ ਸਮੇਂ ਲਗਪਗ 3.4 ਲੱਖ ਪੰਜਾਬੀ ਕੈਨੇਡਾ 'ਚ ਵੱਖ ਵੱਖ ਸਿੱਖਿਆ ਸੰਸਥਾਵਾਂ 'ਚ ਪੜ੍ਹਾਈ ਕਰ ਰਹੇ ਹਨ।
.
How many crores do Punjabi Students from Punjab invest in Canada to study?
.
.
.
#punjabnews #canadanews #ielts